ਨਾਭਾ ਦੇ ਕਈ ਪਿੰਡ ਆਏ ਹੜ੍ਹ ਦੀ ਮਾਰ ਹੇਠ, ਮੰਤਰੀ ਨੇ ਲਿਆ ਜਾਇਜ਼ਾ

  • 5 years ago
ਪਿੱਛਲੇ ਦੋ ਦਿਨ ਲਗਾਤਾਰ ਹੋਈ ਭਾਰੀ ਬਰਸਾਤ ਕਾਰਨ ਪੰਜਾਬ ਦੇ ਕਈ ਜਿਲਿਆਂ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਜਿਸ ਕਾਰਨ ਸ਼ਹਿਰੀ ਖੇਤਰ ਤਾਂ ਪ੍ਰਭਾਵਤ ਹੋਏ ਹੀ ਨਾਲ ਕਿਸਾਨਾਂ ਦੀਆਂ ਹਜਾਰਾਂ ਏਕੜ ਝੋਨੇ ਦੀਆਂ ਫਸਲਾਂ ਵੀ ਪਾਣੀ ਦੀ ਮਾਰ ਹੇਠਾਂ ਆਈਆਂ। ਨਾਭਾ ਹਲਕੇ ਵਿੱਚ ਭੋੜੇ ਸਾਇਫਨ ਨਹਿਰ ਵਿੱਚ ਵਧੇ ਪਾਣੀ ਦੇ ਲੇਵਲ ਕਾਰਨ ਇਸਦਾ ਇੱਕ ਫਲੱਡ ਗੇਟ ਖੋਲ ਦਿੱਤਾ ਗਿਆ ਸੀ ਜਿਸ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਫਸਲਾਂ ਪਾਣੀ ਦੀ ਭੇਂਟ ਚੜ ਗਈਆਂ। ਅੱਜ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਸਮੇਤ ਮਾਲ ਮਹਿਕਮਾ ਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਹਲਕੇ ਦੇ ਪਿੰਡ ਚਹਿਲ,ਮਾਂਗੇਵਾਲ, ਭੋੜੇ,ਭੋਜੋਮਾਜਰੀ ਤੇ ਬਿਰਡਵਾਲ ਸਮੇਤ ਦਰਜਨਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਸਥਿਤੀ ਦਾ ਜਾਇਜਾ ਲਿਆ ਤੇ ਕਿਸਾਨਾਂ ਨਾਲ ਮੁਲਾਕਾਤ ਕਰ ਸਰਕਾਰ ਵਲੋਂ ਛੇਤੀ ਮੁਆਵਜਾ ਜਾਰੀ ਕਰਨ ਦਾ ਭਰੋਸਾ ਦਿੱਤਾ।
v / o 1 ਇਸ ਮੌਕੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੁਦਰਤ ਦੀ ਮਾਰ ਕਾਰਨ ਕਾਫੀ ਪਿੰਡਾਂ ਵਿੱਚ ਕਿਸਾਨਾਂ ਦਾ ਫਸਲੀ ਤੇ ਹੋਰ ਨੁਕਸਾਨ ਹੋਇਆ ਹੈ ਜਿਸ ਦਾ ਜਾਇਜਾ ਲਿਆ ਗਿਆ ਹੈ ਤੇ ਕੈਪਟਨ ਸਰਕਾਰ ਕਿਸਾਨਾਂ ਦੀ ਇਸ ਸਥਿੱਤੀ ਲਈ ਹਰ ਸੰਭਵ ਮਦਦ ਲਈ ਵਚਨਬੱਧ ਹੈ ਛੇਤੀ ਹੀ ਗਿਰਦਾਵਰੀ ਕਰ ਮੁਆਵਜਾ ਜਾਰੀ ਕੀਤਾ ਜਾਵੇਗਾ।

Recommended