• 6 years ago
ਕੱਲ ਗੁਰਦਾਸਪੁਰ ਵਿੱਚ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇਕ ਦੁਲਹਨ ਦੀਪਿਕਾ ਆਪਣੇ ਲਾੜੇ ਰਮਨ ਕੁਮਾਰ ਨੂੰ ਮੰਡਪ ਵਿੱਚ ਉਠੀਕਦੀ ਰਹੀ ਅਤੇ ਲਾੜਾ ਬਰਾਤ ਲੈਕੇ ਮੰਡਪ ਵਿਚ ਨਾਂ ਪਹੁੰਚਿਆ ਜਿਸਤੋਂ ਬਾਅਦ ਦੁਲਹਨ ਪਰਿਵਾਰ ਸਮੇਤ ਥਾਣੇ ਪਹੁੰਚ ਗਈ ਸੀ ਅਤੇ ਲਾੜੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਅਤੇ ਮੀਡੀਆ ਵਲੋਂ ਇਸ ਖ਼ਬਰ ਨੂੰ ਨਸ਼ਰ ਕਰਨ ਤੋਂ ਬਾਅਦ ਅੱਜ ਲਾੜੇ ਰਮਨ ਕੁਮਾਰ ਨੇ ਆਪਣੇ 7 ਸਾਲ ਦੇ ਪਿਆਰ ਨੂੰ ਰਸਮਾਂ ਵਿਚ ਬਦਲ ਕੇ ਦੀਪਿਕਾ ਨਾਲ ਵਿਆਹ ਕਰਵਾ ਲਿਆ ਅਤੇ ਆਪਣੀ ਗਲਤੀ ਵੀ ਮਨੀ ਪਰ ਇਸ ਵਿਆਹ ਵਿੱਚ ਲੜਕੇ ਤੋਂ ਇਲਾਵਾ ਉਸਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਵਿਆਹ ਵਿਚ ਨਹੀਂ ਪਹੁੰਚਿਆ ਅਤੇ ਪੁਲਿਸ ਨੇ ਵੀ ਲੜਕੇ ਸਮੇਤ 4 ਲੋਕਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ

ਵੀ ਓ :'-- ਜਾਣਕਾਰੀ ਦਿੰਦਿਆਂ ਦੁਲਹਨ ਬਣੀ ਲੜਕੀ ਦੀਪਿਕਾ ਨੇ ਕਿਹਾ ਕਿ ਉਹ ਹੁਣ ਖੁਸ਼ ਹੈ ਕਿ ਉਸਦਾ ਵਿਆਹ ਰਮਨ ਕੁਮਾਰ ਨਾਲ ਹੋ ਗਿਆ ਹੈ ਅਤੇ ਉਹ ਹੁਣ ਉਸ ਉਪਰ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ ਅਤੇ ਲੜਕੇ ਨੇ ਵੀ ਗਲਤੀ ਮਨ ਲਈ ਹੈ ਦੁਲਾਹ ਬਣੇ ਲੜਕੇ ਰਮਨ ਨੇ ਆਪਣੀ ਗਲਤੀ ਮਨੀ ਅਤੇ ਕਿਹਾ ਕਿ ਕਿਸੇ ਕਾਰਨ ਕਰ ਕੇ ਉਹ ਵਿਆਹ ਵਿੱਚ ਨਹੀਂ ਆ ਸਕਿਆ ਪਰ ਉਸਨੇ ਹੁਣ ਵਿਆਹ ਕਰਵਾ ਲਿਆ ਹੈ ਅਤੇ ਹੁਣ ਉਹ ਦੋਵੇਂ ਖੁਸ਼ ਹਨ ਅਤੇ ਨਾਲ ਹੀ ਕਿਹਾ ਕਿ ਉਸਨੂੰ ਕਿਸੇ ਨੇ ਨਹੀਂ ਰੋਕਿਆ ਉਹ ਕਲ ਆਪਣੀ ਮਰਜ਼ੀ ਨਾਲ ਨਹੀਂ ਆਇਆ

Category

🗞
News

Recommended