ਮੋਗਾ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆ ਦਾ ਟ੍ਰਾਂਜ਼ਿਟ ਰਿਮਾਂਡ |OneIndia Punjabi

  • 2 years ago
ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖਤਮ ਹੋਣ 'ਤੇ ਅੰਮ੍ਰਿਤਸਰ ਪੁਲਿਸ ਵੱਲੋਂ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ I ਮੋਗਾ ਪੁਲਿਸ ਵੀ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਹਾਸਿਲ ਕਰਨ ਲਈ ਪਹੁੰਚੀ ਹੋਈ ਸੀ I ਅੰਮ੍ਰਿਤਸਰ ਅਦਾਲਤ ਵੱਲੋਂ ਮੋਗਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ ਹੈ I ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਵੀ ਮੋਗਾ ਪੁਲਿਸ ਕੋਲ ਟ੍ਰਾੰਜ਼ਿਟ ਰਿਮਾਂਡ 'ਤੇ ਹੈ, ਜਿਸ ਤੋਂ ਮੋਗਾ ਦੇ ਡਿਪਟੀ ਮੇਅਰ ਦੇ ਭਰਾ 'ਤੇ ਹਮਲੇ ਦੇ ਮਾਮਲੇ 'ਚ ਪੁੱਛ-ਗਿੱਛ ਕੀਤੀ ਜਾ ਰਹੀ ਹੈ I ਜੱਗੂ ਤੋਂ ਵੀ ਇਸੇ ਕੇ 'ਚ ਪੁੱਛ ਪੜਤਾਲ ਲਈ ਮੋਗਾ ਪੁਲਿਸ ਵੱਲੋਂ ਉਸ ਦਾ ਰਿਮਾਂਡ ਲਿਆ ਗਿਆ ਹੈ I

Recommended