ਪੁਲਿਸ ਨੇ ਲਿਆ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਪ੍ਰੋਡਕਸ਼ਨ ਵਾਰੰਟ | OneIndia Punjabi

  • 2 years ago
ਕੁਝ ਦਿਨ ਪਹਿਲਾ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਜੇਲ੍ਹ ਪ੍ਰਸ਼ਾਸਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ । ਜਿਸ ਤੋਂ ਬਾਅਦ ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਨੇ ਸੁਖਪ੍ਰੀਤ ਬੁੱਢਾ ਖ਼ਿਲਾਫ਼ ਕੇਸ ਦਰਜ ਕੀਤਾ ਸੀ । ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ 23 ਅਗਸਤ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ,ਤਾਂ ਸੁਖਪ੍ਰੀਤ ਬੁੱਢਾ ਨੇ ਆਪਣੀ ਤਲਾਸ਼ੀ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਸੀ ਹੁਣ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆ ਸੁਖਪ੍ਰੀਤ ਬੁੱਢਾ ਦਾ ਪ੍ਰੋਡਕਸ਼ਨ ਵਾਰੰਟ ਲਿਆ ਹੈ, ਤਾਂ ਜੋ ਗੈਂਗਸਟਰ ਸੁਖਪ੍ਰੀਤ ਬੁੱਢਾ ਤੋਂ ਪੁਲਿਸ ਮੁਲਾਜਮਾ ਨੂੰ ਜਾਨ ਮਾਰਨ ਦੀ ਧਮਕੀ ਦੇਣ 'ਤੇ ਆਪਣੀ ਤਲਾਸ਼ੀ ਨਾ ਕਰਾਉਣ ਦਾ ਕਾਰਣਾ ਪਤਾ ਲਗਾਇਆ ਜਾ ਸਕੇ। #SukhpreetBudha #PunjabPolice #Bathinda

Recommended