ਸਾਡੇ ਵਿਧਾਇਕ ਵਿਕਾਊ ਨਹੀਂ : Arvind Kejriwal | OneIndia Punjabi

  • 2 years ago
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ 'ਚ ਵਿਸ਼ਵਾਸ ਮਤ ਪੇਸ਼ ਕੀਤਾ। ਇਸ ਦੌਰਾਨ ਹੰਗਾਮਾ ਕਰਨ ਵਾਲੇ ਭਾਜਪਾ ਵਿਧਾਇਕਾਂ ਨੂੰ ਪੂਰੇ ਦਿਨ ਲਈ ਸਦਨ ,ਚੋ ਬਾਹਰ ਭੇਜ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਜਨਤਾ ਨੂੰ ਲੱਗਦਾ ਹੈ ਕਿ ਮਹਿੰਗਾਈ ਆਪਣੇ ਆਪ ਵਧ ਰਹੀ ਹੈ ,ਪਰ ਅਜਿਹਾ ਨਹੀਂ ਹੈ। ਕੇਂਦਰ ਦੀ ਮਨਮਰਜੀ ਦੇ ਟੈਕਸਾਂ ਕਾਰਨ ਮਹਿੰਗਾਈ ਵਧ ਰਹੀ ਹੈ। ਇਹ ਟੈਕਸ ਆਮ ਲੋਕਾਂ 'ਤੇ ਨਹੀਂ ਖਰਚਿਆ ਜਾ ਰਿਹਾ, ਸਗੋਂ ਇਸ ਤੋਂ ਭਾਜਪਾ ਆਪਣੇ ਅਰਬਪਤੀ ਦੋਸਤਾਂ ਦੇ ਕਰਜ਼ੇ ਮੁਆਫ਼ ਕਰ ਰਹੀ ਹੈ I ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜਿੱਥੇ ਪੂਰੀ ਦੁਨੀਆ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਦੀਆਂ ਹਨ,ਉੱਥੇ ਹੀ ਭਾਰਤ ਵਿੱਚ ਇਹ ਕੀਮਤ ਲਗਾਤਾਰ ਵਧ ਰਹੀਆਂ ਨੇ । ਆਖਿਰ ਇਹ ਪੈਸਾ ਕਿੱਥੇ ਜਾ ਰਿਹਾ ਹੈ? ਇਹ ਪੈਸਾ ਅਪਰੇਸ਼ਨ ਲੋਟਸ ਨੂੰ ਜਾਂਦਾ ਹੈ। ਜਿੱਥੇ ਵੱਖ-ਵੱਖ ਰਾਜਾਂ ਦੇ ਵਿਧਾਇਕਾਂ ਨੂੰ ਡਰਾ ਧਮਕਾ ਕੇ ਖਰੀਦਿਆ ਜਾਂਦਾ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੇ 40 ਵਿਧਾਇਕਾਂ ਨੂੰ ਖਰੀਦਣ ਲਈ 800 ਕਰੋੜ ਰੁਪਏ ਰੱਖੇ ਸਨ, ਪਰ ਸਾਡੇ ਵਿਧਾਇਕ ਇਮਾਨਦਾਰ ਹਨ।

Recommended