ਕਾਲੀ ਵੇਈਂ ਤੋਂ ਬਾਅਦ ਹੁਣ ਚਿੱਟੀ ਵੇਈਂ ਦੀ ਵਾਰੀ,Balbir S Seechewal ਨੇ ਮੁੜ ਸੰਭਾਲਿਆ ਮੋਰਚਾ | OneIndia Punjabi

  • 2 years ago
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਦੂਸ਼ਿਤ ਹੋ ਚੁੱਕੀ ਚਿੱਟੀ ਵੇਈਂ ਵਿੱਚ ਵੀ ਮੁੜ ਸਾਫ਼ ਪਾਣੀ ਵੱਗਦਾ ਰੱਖਣ ਦੇ ਸਾਰਥਿਕ ਯਤਨ ਆਰੰਭ ਦਿੱਤੇ ਨੇ । ਦੁਆਬੇ ਦੇ ਮਸ਼ਹੂਰ ਕਸਬੇ ਅਲਾਵਲਪੁਰ ਤੋਂ ਚਿੱਟੀ ਵੇਈਂ 'ਚ ਆ ਕੇ ਮਿਲਦੇ ਚੋਅ ਰਾਹੀਂ 100 ਕਿਊਸਿਕ ਪਾਣੀ ਛੱਡਣ ਦਾ ਪ੍ਰਬੰਧ ਕੀਤਾ ਜਾ ਰਿਹਾ ਏ । ਚੋਅ ਦੁਆਲੇ ਬੰਨ੍ਹ ਬੰਨੇ ਜਾਣ ਦੇ ਕੰਮ ਦੀ ਸ਼ੁਰੂਆਤ ਖੁਦ ਸੰਤ ਸੀਚੇਵਾਲ ਨੇ ਐਕਸਾਵੇਟਰ ਯਾਨੀ ਚੇਨ ਵਾਲੀ ਮਸ਼ੀਨ ਚਲਾ ਕੇ ਕੀਤੀ।ਚਿੱਟੀ ਵੇਈਂ ਰੋਪੜ ਦੀਆਂ ਸ਼ਿਵਾਲਿਕ ਪਹਾੜੀਆਂ ਵਿਚੋਂ ਆਉਂਦੀ ਏ ਤੇ ਸਤਲੁਜ ਦਰਿਆ 'ਚ ਆ ਕੇ ਮਿਲ ਜਾਂਦੀ ਏ ।ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਕਪੂਰਥਲਾ ਤੇ ਜਲੰਧਰ 'ਚੋਂ ਲੰਘਦੀ ਚਿੱਟੀ ਵੇਈਂ 'ਚ ਸਾਫ ਪਾਣੀ ਵੱਗਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉਚਾ ਹੋਵੇਗਾ |

Recommended