Canada 'ਚ ਬਰਫ਼ੀਲੇ ਤੂਫ਼ਾਨ ਦਾ ਕਹਿਰ ਜਾਰੀ,ਮਾਲ ਅੰਦਰ ਸੈਕੜੇ ਲੋਕਾਂ ਨੇ ਕੱਟੀ ਰਾਤ | OneIndia Punjabi

  • 2 years ago
ਕਨੇਡਾ ਵਿੱਚ ਬੀਤੀ ਕਈ ਦਿਨਾਂ ਤੋ ਚੱਲ ਰਹੇ ਬਰਫ਼ੀਲੇ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਸੂਬੇ ਦੇ ਵੱਡੇ ਹਾਈਵੇਅਜ਼ 'ਤੇ ਵੱਖ-ਵੱਖ ਸੜਕ ਹਾਦਸੇ ਵਾਪਰੇ। ਉੱਧਰ ਹੀ ਇਸ ਬਰਫ਼ੀਲੇ ਤੂਫ਼ਾਨ ਕਾਰਨ ਸੂਬੇ ਉਨਟਾਰੀਓ ਦੇ ਸ਼ਹਿਰ chatham ਵਿੱਚ ਸ਼ੁਕਰਵਾਰ ਰਾਤ ਨੂੰ ਸ਼ੋਪਿੰਗ ਕਰਨ ਆਏ ਸੈਂਕੜੇ ਲੋਕ ਵਾਲਮਾਰਟ ਅੰਦਰ ਹੀ ਫਸ ਗਏ। ਬਰਫ਼ੀਲੇ ਤੂਫ਼ਾਨ ਕਾਰਨ ਸੜਕੀ ਆਵਾਜਾਈ ਬੰਦ ਹੋ ਗਈ। ਵਾਲਮਾਰਟ ਮੈਨੇਜਮੈਂਟ ਨੇ ਸਾਰੇ ਲੋਕਾਂ ਨੂੰ ਰਾਤ ਵਾਲਮਾਰਟ 'ਚ ਹੀ ਕੱਟਣ ਦੀ ਸਲਾਹ ਦਿੱਤੀ ਜਿੱਥੇ ਉਹਨਾਂ ਨੇ ਸਾਰੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਵਾਲਮਾਰਟ ਸਟਾਫ ਨੇ ਉਹਨਾਂ ਨੂੰ ਗੰਦੇ ਅਤੇ ਕੰਬਲ ਮੁਹਈਆ ਕਰਾਏ। #canada #punjabiincanada #canadawinterstorm

Recommended