Yuvraj Singh ਦੇ ਮਾਤਾ ਨੂੰ ਬਲੈਕਮੇਲ ਕਰ ਮੰਗੇ 40 ਲੱਖ, Police ਨੇ ਰੰਗੇ ਹੱਥੀ ਕੀਤਾ ਕਾਬੂ |OneIndia Punjabi

  • last year
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਤੋਂ ਫਿਰੌਤੀ ਮੰਗਣ ਵਾਲੀ ਲੜਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ | ਦਰਅਸਲ, ਕ੍ਰਿਕਟਰ ਯੁਵਰਾਜ ਸਿੰਘ ਦੀ ਮਾਤਾ ਕੋਲੋਂ ਹੇਮਾ ਨਾਮਕ ਲੜਕੀ ਨੇ 40 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ, ਜਿਸ ਨੂੰ ਗੁਰੂਗ੍ਰਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੱਸਦਈਏ ਕਿ ਲੜਕੀ ਨੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ ਸੀ ਤੇ ਉਸ ਦੇ ਬਦਲੇ 40 ਲੱਖ ਰੁਪਏ ਦੀ ਮੰਗ ਕੀਤੀ ਸੀ | ਬੀਤੇ ਦਿਨ ਜਦੋਂ ਉਕਤ ਲੜਕੀ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਣ ਆਈ ਤਾਂ ਉਸ ਨੂੰ ਗੁਰੂਗ੍ਰਾਮ ਪੁਲਿਸ ਨੇ ਪੈਸੇ ਲੈਂਦਿਆਂ ਗ੍ਰਿਫਤਾਰ ਕਰ ਲਿਆ।
.
Yuvraj Singh's mother was blackmailed and asked for 40 lakhs, Police caught them red-handed.
.
.
.
#yuvrajsinghmother #yuvrajsingh #punjabnews

Recommended