• last year
ਹਰਿਆਣਾ ਸਰਕਾਰ ਵੱਲੋਂ ਲਗਾਈ ਧਾਰਾ 144 ਤੋਂ ਬੇਪ੍ਰਵਾਹ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਹੇਠ ਅੱਜ ਸੰਭੂ ਅਤੇ ਖਨੌਰੀ ਬਾਰਡਰ ’ਤੇ 50 ਹਜ਼ਾਰ ਤੋਂ ਵੱਧ ਪੁੱਜੇ ਕਿਸਾਨਾਂ ਦਾ ਹਰਿਆਣਾ ਪੁਲਸ ਤੇ ਫੌਜ ਨਾਲ ਸਿੱਧੇ ਤੌਰ ’ਤੇ ਪੇਚਾ ਪਿਆ ਰਿਹਾ ਅਤੇ ਵੱਡਾ ਬਵਾਲ ਮਚਿਆ ਰਿਹਾ। ਪੁਲਸ ਦਾ ਲਾਠੀਚਾਰਜ, ਹੰਝੂ ਗੈਸ ਦੇ ਗੋਲੇ, ਅਪੀਲਾਂ, ਧਮਕੀਆਂ ਸਾਰੀਆਂ ਬੇਅਸਰ ਹੋ ਗਈਆਂ। ਇਕ ਤਰ੍ਹਾਂ ਦੋਵੇਂ ਬਾਰਡਰਾਂ ’ਤੇ ਮਾਹੌਲ ਜੰਗ ਵਰਗਾ ਬਣਿਆ ਹੋਇਆ ਸੀ। ਸਵੇਰ ਤੋਂ ਹੀ ਕਿਸਾਨ ਲਗਾਤਾਰ ਦੋਵੇਂ ਬਾਰਡਰਾਂ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਦੋਵੇਂ ਬਾਰਡਰਾਂ ’ਤੇ ਲਗਭਗ 5-5 ਕਿਲੋਮੀਟਰ ਲੰਬੀਆਂ ਟਰੈਕਟਰ-ਟਰਾਲੀਆਂ ਦੀ ਲਾਈਨਾਂ ਸਨ। ਹਜ਼ਾਰਾਂ ਕਿਸਾਨ ਲਗਾਤਾਰ ਪੁਲਸ ਵੱਲੋਂ ਕੀਤੇ ਇੰਤਜ਼ਾਮਾਂ ਨੂੰ ਖਤਮ ਕਰ ਰਹੇ ਸਨ।
.
There was a big commotion, a war-like atmosphere on the Shambhu and Khanuri border.
.
.
.
#farmersprotest #kisanandolan #punjabnews
~PR.182~

Category

🗞
News

Recommended