• 10 months ago
ਕੈਨੇਡਾ ਵਿਚ ਪਿਛਲੇ ਸਾਲ ਇਕ ਗੋਲੀਬਾਰੀ ਦੀ ਘਟਨਾ ਵਿਚ ਜ਼ਿੰਦਾ ਬਚੀ ਗੁਰਸਿੱਖ ਲੜਕੀ ਨੇ ਆਪਣੇ ਸਿੱਖ ਮਾਤਾ-ਪਿਤਾ ਨੂੰ ਆਪਣੇ ਸਾਹਮਣੇ ਮਰਦੇ ਦੇਖਿਆ ਤੇ ਉਹਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਨਿਆਂ ਦੀ ਮੰਗ ਕਰਦਿਆਂ ਲੜਕੀ ਨੇ ਕਿਹਾ ਕਿ ਪੁਲਿਸ ਨੇ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਈ। ਇਸ ਘਟਨਾ ਵਿਚ ਕੁੜੀ ਨੂੰ 13 ਗੋਲੀਆਂ ਵੱਜੀਆਂ ਸਨ।ਦੱਸ ਦਈਏ ਕਿ ਜਗਤਾਰ ਸਿੰਘ ਸਿੱਧੂ (ਉਮਰ 57) ਅਤੇ ਉਨ੍ਹਾਂ ਪਤਨੀ ਹਰਭਜਨ ਕੌਰ (ਉਮਰ 55) ਨੂੰ 20 ਨਵੰਬਰ 2023 ਦੀ ਅੱਧੀ ਰਾਤ ਨੂੰ ਓਨਟਾਰੀਓ ਸੂਬੇ ਵਿਚ ਕੈਲੇਡਨ-ਬਰੈਂਪਟਨ ਸਰਹੱਦ ਨੇੜੇ ਉਨ੍ਹਾਂ ਦੇ ਕਿਰਾਏ ਦੇ ਘਰ ਵਿਚ 20 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸਨ। ਇਸ ਘਟਨਾ ਵਿਚ ਜਗਤਾਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਹਰਭਜਨ ਕੌਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਉਨ੍ਹਾਂ ਦੀ ਧੀ, ਜੋ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ, ਉਸ ਦਾ ਅਜੇ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
.
Punjabi Sikh girl who survived after 13 bullets, heard the whole story on regaining consciousness.
.
.
.
#canadanews #punjabnews #sikhism

Category

🗞
News

Recommended