ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਦੇ ਧਰਨੇ ਦੌਰਾਨ ਸ਼ੰਭੂ ਬਾਰਡਰ 'ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪੁਲਿਸ ਮੁਲਾਜ਼ਮ ਦੀ ਪਛਾਣ ਹਰਿਆਣਾ ਪੁਲੀਸ ਦੇ ਸਬ-ਇੰਸਪੈਕਟਰ ਹੀਰਾਲਾਲ ਵਜੋਂ ਹੋਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਹੀਰਾਲਾਲ ਦੀ ਉਮਰ 52 ਸਾਲ ਸੀ ਅਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸ਼ੰਭੂ ਸਰਹੱਦ 'ਤੇ ਤਾਇਨਾਤ ਕੀਤਾ ਗਿਆ ਸੀ। ਸ਼ੰਭੂ ਬਾਰਡਰ ਪਟਿਆਲਾ, ਪੰਜਾਬ ਵਿੱਚ ਸਥਿਤ ਹੈ। ਸਬ-ਇੰਸਪੈਕਟਰ ਹੀਰਾਲਾਲ ਹਰਿਆਣਾ ਦੇ ਹਿੱਸੇ ਵਾਲੇ ਬਾਰਡਰ ਵਿੱਚ ਤਾਇਨਾਤ ਸੀ।ਏਐਨਆਈ ਮੁਤਾਬਕ, ਡਿਊਟੀ ਦੌਰਾਨ ਸਬ-ਇੰਸਪੈਕਟਰ ਹੀਰਾਲਾਲ ਦੀ ਸਿਹਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਤੁਰੰਤ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੋਂ ਦੇ ਡਾਕਟਰਾਂ ਨੇ ਪੁਲਿਸ ਮੁਲਾਜ਼ਮ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਸਬ-ਇੰਸਪੈਕਟਰ ਹੀਰਾਲਾਲ ਦੀ ਇਲਾਜ ਦੌਰਾਨ ਮੌਤ ਹੋ ਗਈ।
.
After the death of the farmer at the Shambhu border, the policeman also died.
.
.
.
#farmersprotest #kisanandolan #punjabnews
~PR.182~
.
After the death of the farmer at the Shambhu border, the policeman also died.
.
.
.
#farmersprotest #kisanandolan #punjabnews
~PR.182~
Category
🗞
News