ਆਸਟ੍ਰੇਲੀਆ ਦੇ ਕੁਈਨਸਲੈਂਡ ਦੀ ਰਾਜਧਾਨੀ ਬ੍ਰਿਸਬੇਨ ਤੋਂ ਲਗਭਗ 60 ਕਿਲੋਮੀਟਰ ਦੂਰੀ ’ਤੇ ਸਥਿਤ ਵੁਡਹਿੱਲ ਇਲਾਕੇ 'ਚ ਇਕ ਪੰਜਾਬੀ ਔਰਤ ਅਮਰਜੀਤ ਕੌਰ (41) ਦੀ ਉਸ ਦੇ ਪਤੀ ਵਲੋਂ ਹਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਯਾਦਵਿੰਦਰ ਸਿੰਘ (44) 'ਤੇ ਇਲਜ਼ਾਮ ਹਨ ਕਿ ਉਸ ਨੇ ਵੀਰਵਾਰ ਸਵੇਰੇ 9 ਵਜੇ ਬ੍ਰਿਸਬੇਨ ਦੇ ਦੱਖਣ 'ਚ ਵੁੱਡਹਿਲ 'ਚ ਅਪਣੀ ਪਤਨੀ ਦਾ ਕਤਲ ਕਰ ਦਿਤਾ।ਇਹ ਵੀ ਇਲਜ਼ਾਮ ਹਨ ਕਿ ਉਸ ਨੇ ਟਰੈਕਟਰ ਨਾਲ ਲਾਸ਼ ਨੂੰ ਕੁਚਲ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਮੌਤ ਹਾਦਸਾ ਹੈ। ਪੁਲਿਸ ਨੇ ਦਸਿਆ ਕੇ ਮਾਮਲੇ ਦੀ ਛਾਣਬੀਣ ਤੋਂ ਬਾਅਦ ਪਤੀ ਯਾਦਵਿੰਦਰ ਸਿੰਘ ਨੂੰ ਘਰੇਲੂ ਹਿੰਸਾ ਦੇ ਕਥਿਤ ਦੋਸ਼ਾਂ 'ਚ ਗ੍ਰਿਫ਼ਤਾਰ ਕਰ ਕੇ ਅਦਾਲਤੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।ਡਿਟੈਕਟਿਵ ਇੰਸਪੈਕਟਰ ਕ੍ਰਿਸ ਨਾਈਟ ਨੇ ਮੀਡੀਆ ਨੂੰ ਦਸਿਆ, 'ਉਸ (ਸਿੰਘ) ਨੇ ਦਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਐਂਬੂਲੈਂਸ ਚਾਲਕਾਂ ਨੇ ਉਸ ਨੂੰ ਕੁੱਝ ਸੀਮਤ ਸਵਾਲ ਪੁੱਛੇ ਸਨ।
.
In Australia, a Punjabi did dir+ty work with his wife, the police caught him by revealing the secret!
.
.
.
#australianews #punjabiyouth #punjabnews
~PR.182~
.
In Australia, a Punjabi did dir+ty work with his wife, the police caught him by revealing the secret!
.
.
.
#australianews #punjabiyouth #punjabnews
~PR.182~
Category
🗞
News