• 10 months ago
ਸਿਨੇਮਾ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੁਹਾਨੀ ਦੇ ਫੈਨਜ਼ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਦੁਖੀ ਹਨ। ਆਮਿਰ ਖ਼ਾਨ ਦੀ ਫ਼ਿਲਮ 'ਦੰਗਲ' 'ਚ ਛੋਟੀ ਧੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਸਾਡੇ 'ਚ ਨਹੀਂ ਰਹੀ। ਅਭਿਨੇਤਰੀ ਦੀ ਉਮਰ ਸਿਰਫ 19 ਸਾਲ ਸੀ। ਰਿਪੋਰਟਾਂ ਦੀ ਮੰਨੀਏ ਤਾਂ ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਪੂਰੇ ਸਰੀਰ 'ਚ ਤਰਲ ਇਕੱਠਾ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਇਲਾਜ ਦੌਰਾਨ ਉਸ ਨੇ ਜੋ ਦਵਾਈਆਂ ਲਈਆਂ ਉਸ ਦੇ ਇੰਨੇ ਮਾੜੇ ਪ੍ਰਭਾਵ ਸਨ ਕਿ ਹੌਲੀ-ਹੌਲੀ ਉਸ ਦੇ ਸਰੀਰ 'ਚ ਤਰਲ ਪਦਾਰਥ ਜਮ੍ਹਾ ਹੋਣ ਲੱਗਾ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਸੀ।
.
'Chhoti Babita' of Dangal film is no more, passed away at the age of 19.
.
.
.
#suhanibhatnagar #actress #dangalmovie
~PR.182~

Category

🗞
News

Recommended