• 10 months ago
ਜਾਬੀ ਅਦਾਕਾਰਾ ਨੀਰੂ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਲੁਭਾਇਆ ਹੈ।ਦੱਸ ਦੇਈਏ ਕਿ ਅਦਾਕਾਰਾ ਨੀਰੂ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਵਿਚਾਲੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ।ਇਸ ਵੀਡੀਓ ਵਿੱਚ ਨੀਰੂ ਬਾਜਵਾ ਜਨਤਾ ਕੋਲੋਂ ਮਾਫ਼ੀ ਮੰਗਦੀ ਹੋਈ ਵਿਖਾਈ ਦੇ ਰਹੀ ਹੈ।ਨੀਰੂ ਬਾਜਵਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ਸਤਿ ਸ੍ਰੀ ਅਕਾਲ, ਪਿਛਲੇ ਦਿਨੀਂ ਬੂਹੇ ਬਾਰੀਆਂ ਉਤੇ ਜੋ ਇਤਰਾਜ਼ਗੀ ਹੋਈ ਹੈ, ਉਸ ਲਈ ਮੈਂ ਤੇ ਮੇਰੀ ਟੀਮ ਮਾਫ਼ੀ ਮੰਗਣਾ ਚਾਹੁੰਦੇ ਹਾਂ।ਉਨ੍ਹਾਂ ਕਿਹਾ ਕਿ ਸਾਡੀ ਮਨਸ਼ਾ ਨਹੀਂ ਸੀ ਕਿ ਅਸੀ ਕਿਸੇ ਦਾ ਦਿਲ ਦੁਖਾਈਏ ਤੇ ਜਾਣੇ-ਅਣਜਾਣੇ ਵਿੱਚ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਸੋਰੀ... ਮੁਆਫੀ ਮੰਗਦੇ ਹਾਂ, ਅੱਗੇ ਤੋਂ ਧਿਆਨ ਰੱਖਦੇ ਹਾਂ।
.
Bad dialogue for SC caste girls in Neeru Bajwa's film! People are angry.
.
.
.
#neerubajwa #punjabnews #punjabiactress
~PR.182~

Category

🗞
News

Recommended