ਬਿਨਾਂ ਡਰਾਈਵਰ ਅਤੇ ਗਾਰਡ ਦੇ ਪੰਜਾਬ ਵਿਚ ਐਤਵਾਰ ਟਰੇਨ ਚੱਲਣ ਦੇ ਮਾਮਲੇ ਵਿਚ ਰੇਵਲੇ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਹੈ। ਦਰਅਸਲ ਰੇਲਵੇ ਵਿਭਾਗ ਨੇ ਬਿਨਾਂ ਡਰਾਈਵਰ ਅਤੇ ਗਾਰਡ ਦੇ ਰੇਲ ਗੱਡੀ ਚੱਲਣ ਦੇ ਮਾਮਲੇ 'ਚ 6 ਰੇਲ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਰੇਲਵੇ ਕਰਮਚਾਰੀਆਂ 'ਚ ਸਟੇਸ਼ਨ ਮਾਸਟਰ ਕਠੂਆ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਪੁਆਇੰਟ ਮੈਨ, ਟਰੈਫਿਕ ਇੰਸਪੈਕਟਰ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ।ਜ਼ਿਕਰਯੋਗ ਹੈ ਐਤਵਾਰ ਨੂੰ ਰੇਲ ਵਿਭਾਗ ਦੀ ਨਾਲਾਇਕੀ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਮਾਲ ਗੱਡੀ ਬਿਨ੍ਹਾਂ ਡਰਾਈਵਰ ਅਤੇ ਬਿਨ੍ਹਾਂ ਗਾਰਡ ਦੇ ਦੌੜਦੀ ਹੋਈ ਨਜ਼ਰ ਆਈ!ਮੀਡੀਆ ਰਿਪੋਰਟਾਂ ਮੁਤਾਬਕ ਕਠੂਆ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਦਾ ਡਰਾਈਵਰ ਚਾਹ ਬ੍ਰੇਕ ਲਈ ਗਿਆ ਸੀ। ਉਸ ਸਮੇਂ ਕਾਰ ਦਾ ਇੰਜਣ ਚੱਲ ਰਿਹਾ ਸੀ। ਅਜਿਹੇ ‘ਚ ਟਰੇਨ ਪਠਾਨਕੋਟ ਵੱਲ ਚੱਲ ਪਈ। ਮਾਲ ਗੱਡੀ ਕਰੀਬ ਡੇਢ ਘੰਟੇ ਤੱਕ ਚੱਲਦੀ ਰਹੀ ਅਤੇ ਇਸ ਦੌਰਾਨ ਇਸ ਨੇ 80 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
.
Without a driver, the freight train ran at a speed of 80, the department took action against 6 employees.
.
.
.
#punjabnews #driverlesstrain #jammunews
~PR.182~
.
Without a driver, the freight train ran at a speed of 80, the department took action against 6 employees.
.
.
.
#punjabnews #driverlesstrain #jammunews
~PR.182~
Category
🗞
News