• 10 months ago
ਜੰਮੂ ਦੇ ਕਠੂਆ ਜ਼ਿਲ੍ਹੇ 'ਚੋਂ ਐਤਵਾਰ ਸਵੇਰੇ 7 ਵਜੇ ਬਿਨਾਂ ਡਰਾਈਵਰ ਦੇ ਕਰੀਬ 80 ਕਿਲੋਮੀਟਰ ਤੱਕ ਟ੍ਰੈਕ 'ਤੇ ਚੱਲੀ ਮਾਲ ਗੱਡੀ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਲ ਗੱਡੀ ਕਠੂਆ ਸਟੇਸ਼ਨ ਤੋਂ ਪੰਜਾਬ ਵੱਲ ਜਾ ਰਹੀ ਸੀ । ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਚੱਲੀ ਮਾਲ ਗੱਡੀ ਦੇ ਮਾਮਲੇ ਵਿੱਚ 6 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਫ਼ਿਰੋਜ਼ਪੁਰ ਡਿਵੀਜ਼ਨ ਦੇ DRM ਸੰਜੇ ਸਾਹੂ ਨੇ ਦਿੱਤੀ। ਡੀਆਰਐਮ ਨੇ ਇਹ ਵੀ ਕਿਹਾ ਕਿ ਬੜੀ ਮਿਹਨਤ ਨਾਲ ਮਾਲ ਗੱਡੀ ਨੂੰ ਰੋਕਿਆ ਗਿਆ ਹੈ । ਉਨ੍ਹਾਂ ਕਿਹਾ ਕਿ ਹੁਣ ਤੱਕ ਬਣਾਈ ਗਈ ਕਮੇਟੀ ਇਹ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਇੰਜਣ ਬੰਦ ਹੋਣ ਦੇ ਬਾਵਜੂਦ ਕਰੱਸ਼ਰ ਮਾਲ ਗੱਡੀ ਕਠੂਆ ਰੇਲਵੇ ਸਟੇਸ਼ਨ ਤੋਂ ਚੱਲਕੇ ਉਚੀ ਬੱਸੀ ਕਿਵੇਂ ਪਹੁੰਚੀ।ਹਾਲਾਂਕਿ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਫਿਰ ਵੀ ਰੇਲਵੇ ਮੰਤਰਾਲੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮੁੱਢਲੀ ਜਾਂਚ 'ਚ ਉਕਤ ਸਾਰੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਉਸ ਸਮੇਂ ਰੇਲਵੇ ਸਟੇਸ਼ਨ 'ਤੇ ਡਿਊਟੀ ਦੇ ਰਹੇ ਸਨ।ਰੇਲਵੇ ਮੰਤਰਾਲੇ ਅਤੇ ਉੱਤਰੀ ਰੇਲਵੇ ਦੀਆਂ ਵੱਖ-ਵੱਖ ਟੀਮਾਂ ਨੇ ਕਠੂਆ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਸਬੂਤਾਂ ਅਤੇ ਤੱਥਾਂ ਦੀ ਜਾਂਚ ਕੀਤੀ।
.
6 people suspended in the case of train running from Kathua, know whose mistake it was?
.
.
.
#punjabnews #driverlesstrain #jammunews
~PR.182~

Category

🗞
News

Recommended