ਪਤੀ ਪਤਨੀ ਦੀ ਮੌਤ

  • 5 years ago
ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਮਲੇਰਕੋਟਲਾ ਤੋਂ ਜਿਥੇ ਵਿਜੇ ਕੁਮਾਰ ਨੇ ਆਪਣੇ ਆਪ ਤੇ , ਆਪਣੀ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਦਿੱਤੀ ਹੈ।ਜਿਸ ਕਾਰਨ ਪਤਨੀ ਆਸਾ ਜੈਨ ਅਤੇ ਪਤੀ ਵਿਜੇ ਕੁਮਾਰ ਜੈਨ ਦੀ ਮੌਤ ਹੋ ਗਈ ਪੁਤਰ ਸਾਹਿਲ ਜੈਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ।

ਮਲੇਰਕੋਟਲਾ ਸ਼ਹਿਰ ਦੇ ਇੱਕ ਵੱਡੇ ਕਾਰੋਬਾਰੀ ਜਿਹਾ ਮਠਿਆਈਆਂ ਦਾ ਵੱਡਾ ਕਾਰੋਬਾਰ ਤੇ ਵੱਡੀ ਨਾਮੀ ਦੁਕਾਨ ਦੇ ਭਤੀਜੇ ਵਿਜੈ ਕੁਮਾਰ ਜੈਨ ਵੱਲੋਂ ਸਵੇਰੇ ਤੜਕਸਾਰ ਹੀ ਆਪਣੀ ਪਤਨੀ ਅਤੇ ਇੱਕ ਲਾਈਨ ਵਿੱਚ ਪੜ੍ਹਨ ਵਾਲੀ ਬੇਟੀ ਦੇ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ਜਿਸ ਤੋਂ ਬਾਅਦ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਬੇਟਾ ਅਤੇ ਜ਼ਖਮੀ ਪਤੀ ਵਿਜੈ ਕੁਮਾਰ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਤੋਂ ਬਾਅਦ ਵਿਜੇ ਕੁਮਾਰ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਹੁਣ ਬੇਟਾ ਸਾਹਿਲ ਜੈਨ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ ਜਿਸ ਦਾ ਕਿ ਇਲਾਜ ਚੱਲ ਰਿਹਾ ਹੈ

ਮਾਲੇਰਕੋਟਲਾ ਵਿਖੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਲੇਰਕੋਟਲਾ ਦੇ ਨਾਮੀ ਕਾਰੋਬਾਰੀ ਵਿਜੇ ਕੁਮਾਰ ਨੇ ਕਿਸੇ ਕਾਰਨਾਂ ਕਰਕੇ ਆਪਣੀ ਪਤਨੀ ਅਤੇ ਇੱਕ ਨੌਵੀਂ ਜਮਾਤ ਵਿੱਚ ਪੜ੍ਹਨ ਵਾਲੇ ਆਪਣੇ ਬੇਟੇ ਤੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਮੌਕੇ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲੈਂਦਾ ਹੈ ਜਿਸ ਤੋਂ ਬਾਅਦ ਘਟਨਾ ਬਾਰੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ ਅਤੇ ਸਵੇਰੇ ਬੇਟੇ ਅਤੇ ਪਤੀ ਨੂੰ ਜ਼ਖ਼ਮੀ ਹਾਲਤ ਦੇ ਵਿੱਚ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਪਤਾ ਚੱਲਿਆ ਕਿ ਪਤੀ ਵਿਜੇ ਕੁਮਾਰ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਬੇਟਾ ਸਾਹਿਲ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਿਹਾ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਮੌਕੇ ਤੇ ਪਹੁੰਚੀ ਘਟਨਾ ਵਾਲੀ ਥਾਂ ਤੇ ਪੁਲਸ ਦੇ ਆਲਾ ਅਧਿਕਾਰੀ ਜਿਸਦੇ ਵਿੱਚ ਡੀਐੱਸਪੀ ਅਮਿਤ ਸੂਦ ਅਤੇ ਐੱਸ ਪੀ ਮਲੇਰਕੋਟਲਾ ਆਪਣੀ ਜਾਂਚ ਕਰ ਰਹੇ ਨੇ ਆਖਿਰ ਕੀ ਵਜ੍ਹਾ ਰਹੀ ਹੋਗੀ ਏਹਦੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਮੌਕੇ ਤੋਂ ਪਿਆ ਰਿਵਾਲਵਰ ਵੀ ਪੁਲਿਸ ਨੂੰ ਬਰਾਮਦ ਹੋ ਜਾਂਦਾ ਹੈ ਅਤੇ ਪੁਲਿਸ ਬਰੀਕੀ ਨਾਲ ਇਸ ਕੇਸ ਦੀ ਜਾਂਚ ਕਰਨ ਦੇ ਵੀ ਜੁੜ ਜਾਂਦੀ ਹੈ।

ਇਸ ਮੌਕੇ ਸਥਾਨਕ ਲੋਕਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਜੇ ਕੁਮਾਰ ਅਤੇ ਇਸ ਦੇ ਰਿਸ਼ਤੇਦਾਰ ਸ਼ਹਿਰ ਦੇ ਨਾਮੀ ਬਿਜ਼ਨਸਮੈਨ ਅਤੇ ਨਾਂ ਦੀ ਇੱਕ ਵੱਡੀ ਮਠਿਆਈਆਂ ਦੀ ਦੁਕਾਨ ਹੈ ਅਤੇ ਸ਼ਹਿਰ ਦੇ ਇੱਜ਼ਤਦਾਰ ਅਤੇ ਬਿਜ਼ਨਸਮੈਨਾਂ ਦੇ ਵਿੱਚ ਇਨ੍ਹਾਂ ਦਾ ਨਾਂ ਸ਼ਾਮਿਲ ਹੈ। ਪਰ ਅਜਿਹਾ ਕੀ ਹੋਇਆ ਕਿ ਏਡੀ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਇਹ ਸਭ ਹੈਰਾਨ ਨੇ ਤੇ ਪ੍ਰੇਸ਼ਾਨ ਵੀ ਨੇ ਕਿਹਾ ਸਰਕਾਰ ਇਸ ਘਟਨਾ ਦਾ ਕਾਰਨ ਕੀ ਰਿਹਾ ਹੋਵੇਗਾ ਕਿਉਂਕਿ ਖ਼ੁਦ ਨੂੰ ਗੋਲੀ ਮਾਰਨਾ ਅਤੇ ਮਾਸੂਮ ਬੱਚੇ ਤੇ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਲਈ ਗੋਲੀਆਂ ਚਲਾ ਦਿੱਤੀਆਂ