• 2 days ago
ਖਨੌਰੀ ਬਾਰਡਰ 'ਤੇ ਹੋਈ ਮਹਿਲਾ ਦੀ ਮਹਾਪੰਚਾਇਤ
ਔਰਤਾਂ ਸਾਂਭਣਗੀਆਂ ਮੋਰਚਾ


ਪੰਜਾਬ ਦੇ ਕਿਸਾਨ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਅੰਦੋਲਨ ਕਰ ਰਹੇ ਹਨ। ਭਾਵੇਂ ਕੇਂਦਰ ਸਰਕਾਰ ਅਤੇ ਕਿਸਾਨ ਨੁਮਾਇੰਦਿਆਂ ਦਰਮਿਆਨ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਰ ਅਜੇ ਤੱਕ ਕੋਈ ਵੱਡਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਮਹਿਲਾ ਦਿਵਸ ਮੌਕੇ ਅੱਜ ਮਹਿਲਾ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ। ਜਿਸ 'ਚ ਅੰਦੋਲਨ ਦੀ ਭਵਿੱਖੀ ਰੂਪਰੇਖਾ ਤੈਅ ਕੀਤੀ ਜਾਵੇਗੀ। ਮਹਿਲਾ ਕਿਸਾਨ ਆਗੂ ਵੱਡੀ ਗਿਣਤੀ ’ਚ ਮਹਾਂਪੰਚਾਇਤ ਲਈ ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ’ਚ ਮਹਿਲਾ ਕਿਸਾਨ ਆਗੂ ਇਕੱਠੀਆਂ ਹੋਈਆਂ । ਦੱਸ ਦਈਏ ਕਿ ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 103ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਉਸ ਦੀਆਂ ਲੱਤਾਂ ਵਿੱਚ ਸੋਜ ਹੈ, ਸਰੀਰ ਵਿੱਚ ਪਾਣੀ ਦੀ ਕਮੀ ਹੈ ਅਤੇ ਪਿਸ਼ਾਬ ਰਾਹੀਂ ਵਾਧੂ ਪਾਣੀ ਬਾਹਰ ਆ ਰਿਹਾ ਹੈ। ਉਸ ਨੂੰ ਡਰਿੱਪ ਮਿਲਣੀ ਵੀ ਬੰਦ ਹੋ ਗਈ ਹੈ। ਡਾਕਟਰਾਂ ਦੀ ਟੀਮ ਉਸ 'ਤੇ ਨਜ਼ਰ ਰੱਖ ਰਹੀ ਹੈ। ਇਸ ਵਿਚਾਲੇ ਕਿਸਾਨਾਂ ਵਲੋਂ ਮਹਿਲਾ ਦਿਵਸ ਨੂੰ ਬਾਰਡਰ 'ਤੇ ਵੱਡੇ ਪੱਧਰ 'ਤੇ ਮਨਾਉਣ ਦੀ ਗੱਲ ਕਹੀ ਗਈ ਸੀ ਤੇ ਅੱਜ ਮਹਿਲਾਵਾਂ ਵੱਡੀ ਮਾਤਰਾ 'ਚ ਇਕੱਠੀਆਂ ਹੋਈਆਂ | ਜਿੱਥੇ ਮਹਿਲਾ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ।

#KhnooriBorder #WomenPanchayat #WomenEmpowerment #WomenInLeadership #WomenProtest #PunjabNews #SocialJustice #WomenRights #FemaleActivism #PunjabWomen #EmpowerWomen #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended