• 2 years ago
ਬਲਾਤਕਾਰਾਂ ਦੀ ਧਰਤੀ ਹੈ ਦਿੱਲੀ, ਪੰਜਾਬ ਨੂੰ ਨਹੀੰ ਚਾਹੀਦਾ "ਦਿੱਲੀ ਮਾਡਲ"
ਗੰਦ ਬਕਦੇ ਗੁੰਡਿਆਂ ਦਾ ਟੋਲਾ ਇਕ ਕੁੜੀ ਦੇ ਘਰ ਦਾਖਲ ਹੁੰਦਾ ਹੈ। ਕੁੜੀ ਨੂੰ ਨੰਗੀ ਕਰ ਕੇ ਵਾਰੀ ਵਾਰੀ ਬਲਾਤਕਾਰ ਕੀਤਾ ਜਾਂਦਾ ਹੈ, ਫੇਰ ਕੁੜੀ ਦਾ ਸਿਰ ਮੁੰਨਿਆਂ ਜਾਂਦਾ, ਗਲੀ ਚ ਲਿਆ ਕੇ ਮੂੰਹ ਕਾਲਾ ਕੀਤਾ ਜਾਂਦਾ, ਫੇਰ ਛਿੱਤਰਾਂ ਦਾ ਹਾਰ ਪਾ ਕੇ ਚੱਪਲਾਂ ਜੁੱਤੀਆਂ ਮਾਰਦਿਆਂ ਗਲੀਆਂ 'ਚ ਫੇਰਿਆ ਜਾਂਦਾ। ਇਹ ਹੈ ਦਿੱਲੀ ਤੇ ਦਿੱਲੀ ਦਾ ਸਮਾਜ। ਸਿੱਖਾਂ ਨੂੰ 1984 ਦੀ ਦਿੱਲੀ ਦੇ ਹਜਾਰਾਂ ਅਜਿਹੇ ਮੰਜਰ ਯਾਦ ਨੇ। ਪਰ ਦਿੱਲੀ ਦਾ ਕਿਰਦਾਰ ਨਹੀੰ ਬਦਲਿਆ।
ਅੱਜ 2022 'ਚ ਕਾਂਗਰਸੀਆਂ ਥਾਵੇਂ ਆਮ ਆਦਮੀ ਪਾਰਟੀ ਆ ਗਈ। ਪਰ ਦਿੱਲੀ ਦੇ ਲੋਕ ਤੇ ਦਿੱਲੀ ਮਾਡਲ ਉਹੀ ਹੈ। ਸਿਆਸੀ ਪੁਸ਼ਤਪਨਾਹੀ ਤੋੰ ਬਿਨਾ ਇਹੋ ਜਿਹੀ ਦਰਿੰਦਗੀ ਵਾਪਰ ਨਹੀੰ ਸਕਦੀ। ਮਸਲੇ ਦੀਆਂ ਜੜਾਂ ਤੱਕ ਜਾਉਗੇ ਤੇ ਏਨੀ ਬਰਬਰਤਾ ਨਾਲ ਬਲਾਤਕਾਰ ਕਰਨ ਵਾਲਿਆ ਦੇ ਪਿੱਛੇ ਜਰੂਰ ਹਾਕਮ ਧਿਰ ਦਾ ਕੋਈ ਮੰਤਰੀ ਸੰਤਰੀ ਹੋਵੇਗਾ।
ਕੇਤੀਆ ਬਲਾਤਕਾਰ ਮਾਮਲੇ ਤੋੰ ਬਿਨਾ ਜਬਰ-ਜਿਨਾਹ ਦੀ ਅਜਿਹੀ ਘਿਨਾਉਣੀ ਮਿਸਾਲ ਪੰਜਾਬ 'ਚ ਸੁਣੀ ਵੀ ਨਹੀਂ ਹੋਵੇਗੀ। ਪਰ ਜੋ ਲੋਕ ਦਿੱਲੀ ਦੀ ਸਿਆਸੀ ਜਮਾਤ ਨੂੰ ਪੰਜਾਬ 'ਚ ਲਿਆਉਣ ਦੀ ਜ਼ਿੱਦ ਫੜੀ ਬੈਠੇ ਨੇ ਉਨ੍ਹਾਂ ਨੂੰ ਪਤਾ ਨਹੀੰ ਕਿ ਉਹ ਅਕਾਲੀ ਕਾਂਗਰਸੀ ਨਾਂ ਦੀ ਖੁਰਕ ਤੋੰ ਛੁਟਕਾਰਾ ਪਾਉਣ ਲਈ ਕਿਹੜਾ ਕੋਹੜ ਗਲ਼ ਪਾ ਰਹੇ ਨੇ। ਪੰਜਾਬ ਨੂੰ ਬਖ਼ਸ਼ੋ ਤੇ ਦਿੱਲੀ ਦੇ ਬਲਾਤਕਾਰੀ ਮਾਡਲ ਨੂੰ ਦਿੱਲੀ ਹੀ ਰਹਿਣ ਦਿਉ, ਪੰਜਾਬ ਨਾ ਲਿਆਉ।
#ਮਹਿਕਮਾ_ਪੰਜਾਬੀ


ਦਿੱਲੀ ਵਿੱਚ ਇੱਕ ਸਿੱਖ ਔਰਤ ਨੂੰ ਅਗਵਾਹ ਕਰਕੇ ਉਸ ਨਾਲ ਅੰਨਾ ਤਸ਼ੱਦਦ ਕਰਕੇ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਮਗਰੋੰ ਕੇਸ ਕਤਲ ਕਰਕੇ ਸੜਕਾਂ ਤੇ ਘੁਮਾਇਆ ਗਿਆ .. ਉਸ ਔਰਤ ਦਾ ਕਸੂਰ ਸਿਰਫ ਏਨਾਂ ਸੀ ਕਿ ਉਹਨੇਂ ਇੱਕ 14 ਸਾਲ ਦੇ ਹਿੰਦੂ ਨਾਲ ਰਿਸ਼ਤਾ ਬਣਾਉਣ ਤੋੰ ਨਾਂਹ ਕਰ ਦਿੱਤੀ ਸੀ ਜਿਸ ਮਗਰੋੰ ਉਹ ਆਤਮਹੱਤਿਆ ਕਰ ਗਿਆ.. ਜਿਹੜਾ ਕੇਜਰੀਵਾਲ ਦੱਲਾ ਤੇ ਹੋਰ ਸਿਆਸੀ ਲੀਡਰ ਪੰਜਾਬ ਚ ਸ਼ਾਂਤੀ ਮਾਰਚ ਕਰਦੇ ਹਨ ਉਹਨਾਂ ਨੂੰ ਪੁੱਛੋ ਕਿ ਚੁਰਾਸੀ ਤੋਂ ਲੈ ਕੇ ਅਜ ਤੱਕ ਸਿੱਖਾਂ ਲਈ ਕੀ ਬਦਲਿਆ ਹੈ? ਕਦੇ ਕਿਸੇ ਨੌਜਵਾਨ ਦਾ ਕਤਲ ਕਦੇ ਸਿੱਖ ਬੀਬੀਆਂ ਦੀ ਬੇਪਤੀ .. ਇਹ ਬਹੁਗਿਣਤੀ ਦੀ ਗੰਦੀ ਮਾਨਸਿਕਤਾ ਨੂੰ ਕਿਸੇ ਸ਼ਾਂਤੀ ਮਾਰਚ ਦੀ ਲੋੜ ਨਹੀਂ? ਜਿਹੜੀ ਫੈਮਨਿਸ਼ਟਾਂ ਨੇਂ ਬੇਅਦਬੀ ਦਾ ਦੋਸ਼ੀ ਸੋਧੇ ਜਾਣ ਤੇ ਚੀਕ ਚਿਹਾੜਾ ਪਾਇਆ ਸੀ ਉਹ ਅੱਜ ਇੱਕ ਸਿੱਖ ਬੀਬੀ ਨਾਲ ਅਜਿਹੇ ਵਤੀਰੇ ਤੇ ਚੁੱਪ ਹਨ… ਤੇ ਜੇ ਅਜੇ ਤੁਹਾਡੇ ਚ ਦਿੱਲੀ ਦੇ ਦੱਲੇ ਬਣਨ ਦਾ ਚਾਅ ਹੈ ਤਾਂ ਫਿਰ ਨੱਕ ਡੋਬ ਲਓ …।
ਸਿੱਖ ਸੰਸਥਾਂਵਾ ਨੂੰ ਇਸ ਮਸਲੇ ਤੇ ਮਿਸਾਲੀ ਐਕਸ਼ਨ ਕਰਨਾ ਪਵੇਗਾ ਨਹੀਂ ਉਹ ਦਿਨ ਦੂਰ ਨਹੀੰ ਜਦੋਂ ਸਿੱਖ ਔਰਤਾਂ ਦਾ ਘਰੋ ਨਿਕਲਣਾ ਔਖਾ ਹੋ ਜਾਵੇਗਾ।
- ਅਮ੍ਰਿਤਪਾਲ ਸਿੰਘ

Category

People

Recommended